Tuesday, 23 July 2019

Dear's,
I am a new member of your progressive team
From Amritsar Punjab India.
The holy city Amritsar was established by sh Guru Ramdas ji, the  fourth successor of  sh Guru Nanak Dev ji who was the  founder of Sikhism. Now a days the  border crossings Road from Sh Dera Baba Nanak to sh Gurdwara sh Kartar pur Sahib which is existing  in Pakistan this topic is in   highlight in whole  world . Will follow---

Monday, 22 July 2019

                 "ਜਿੱਥੇ ਚਾਹ, ਓਥੇ ਰਾਹ "
ਸ਼੍ਰੀ  ਹਰਿਮੰਦਰ ਸਾਹਿਬ ਜੀ ਨੂੰ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਜੀ  ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ ਜੀ ।ਬਾਹਰੋਂ ਆਏ ਸੈਲਾਨੀਆਂ ਨੂੰ ਸਮਝੌਣ ਲਈ  ਅਜ ਕਲ੍ਹ ਇਸਨੂੰ  ਗੋਲਡਨ ਟੈਂਪਲ (ਸੁਨਹਿਰੀ ਮੰਦਰ) ਕਹਿਣਾ ਵੀ ਆਂਮ ਹੀ ਪਰਚਲਤ ਹੋ ਗਿਆ ਹੈ ।
ਪਰੰਤੂ ਮੈਂਨੂੰ  ਇਹ ਨਾਂਮ ਫੁੱਟੀ ਅੱਖ ਨਹੀਂ ਭੌਦਾ । ਗੋਲਡਨ ਟੈਂਪਲ ਦੇ  ਸਿਧ ਪਧਰੇ ਅਰਥ "ਸੋਨੇ ਦਾ ਮੰਦਰ "ਬਣਦੇ ਹਨ ।ਪਰ ਆਪਾਂ ਸਾਰੇ ਜਾਣਦੇ ਹਾਂ ਕਿ ਮੰਦਰ, ਦੇਵੀ ਮਾਤਾ, ਸ਼ਿਵ ਜੀ,ਕ੍ਰਿਸ਼ਨ ਜੀ ਰਾਮ ਜੀ,ਜਾਂ ਹਰਿ ਦਾ ਹੁੰਦਾ ਹੈ, ਪਰ ਸੋਨੇ ਦਾ ਮੰਦਰ ਨਹੀਂ ਹੁੰਦਾ ।  ਸੋ ਆਓ ਮਿਲ ਕੇ ਹੰਭਲਾ ਮਾਰੀਏ ਸਭਨਾਂ ਨੂੰ ਗਿਆਨ ਵਾਨ ਬਣਾਈਏ ਅਤੇ  ਅੰਮ੍ਰਿਤਸਰ ਵਾਲੇ ਦਰਬਾਰ ਸਾਹਿਬ ਜੀ ਨੂੰ ਉਸਦੇ  ਅਸਲੀ ਤਵਾਰੀਖੀ ਨਾਮ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਮ ਨਾਲ ਸਤਿਕਾਰ ਸਹਿਤ ਪੁਕਾਰਿਆ ਕਰੀਏ।ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਜਾਵੇ ਕਿ  ਉਹ  ਸਾਡੀਆਂ ਰੇਲ ਗੱਡੀਆਂ ਦੇ ਨਾਮ ਸਵਰਨ ਸ਼ਤਾਬਦੀ ਨਹੀਂ ਸਗੋਂ  ਹਰਿਮੰਦਰ ਸਾਹਿਬ ਸ਼ਤਾਬਦੀ ਕਰਨ ਦੀ ਕਿਰਪਾ ਕਰੇ।
ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਲੋਚਾ ਸਾਡੇ  ਸਾਰਿਆਂ ਦੇ ਮੰਨ ਵਿੱਚ ਲੱਗੀ  ਰਹਿੰਦੀ ਹੈ ।ਤਾਂ ਹੀ ਗੁਰ ਸਿੱਖਾਂ ਨੇ ਅਪਣੀ ਨਿੱਤ  ਦੀ  ਅਰਦਾਸ ਵਿੱਚ ਵੀ ਇਹਨਾਂ ਬੋਲਾਂ  ਨੂੰ ਸ਼ਾਮਲ ਕਰ ਲਿਆ  ਹੈ ।ਫਿਰ ਜਿਥੇ ਚਾਹ ਓਥੇ ਰਾਹ ਦੀ ਕਹਾਵਤ ਵੀ ਸਚ ਹੋ ਨਿਬੜਦੀ ਹੈ ਜੀ । ਉਂਝ ਪਰਤੱਖ ਨੂੰ ਪਰਮਾਣ ਦੀ ਲੋੜ  ਵੀ ਨਹੀਂ ਹੁੰਦੀ ।
ਡੇਹਰਾ ਬਾਬਾ ਨਾਨਕ ਸਾਹਿਬ ਜੀ , ਜੋ ਪਾਕਿਸਤਾਨ ਦੇ ਬਾਡਰ ਤੇ ਪੈਦਾ ਹੈ ਅਤੇ  ਸ਼੍ਰੀ  ਅੰਮ੍ਰਿਤਸਰ ਤੋ ਲਗ ਪਗ 50 ਕਿ:ਮੀ: ਦੂਰ  ਉਤਰ ਦਿਸ਼ਾ ਵੱਲ  ਹੈ । ਇਥੇ ਸ਼ਰਧਾਲੂ ਸੰਗਤਾਂ ਨੇ ਇਕੱਠੇ ਹੋ ਕੇ ਲਗਾਤਾਰ ਕਈ ਸਾਲਾਂ ਤੋਂ ਸ਼੍ਰੀ  ਵਾਹਿਗੁਰੂ ਜੀ  ,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ  , ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਨਿਮਾਣੇ ਨਿਤਾਣੇ ਹੋ ਕੇ ਸ਼੍ਰੀ ਕਰਤਾਰਪੁਰ ਸਾਹਿਬ  ਜੀ ਦੇ ਲਾਂਘੇ ਦੀਆਂ  ਅਰਦਾਸਾਂ ਕੀਤੀਂਆਂ। ਜਿਸਨੂੰ ਅਜ ਬੂੱਰ ਪੈ ਗਿਆ ਹੈ ਜੀ ।, ਉਹ ਵੀ ਓਦੋਂ ਜਦੋਂ ਪਾਕਿਸਤਾਨੀ ਅਤੇ ਭਾਰਤੀ ਸਰਕਾਰਾਂ ਦੋਹੀਂ ਪਾਸੀਂ ਖੰਡੇ ਖੜਕੌਣ ਲਈ ਤਿਆਰ ਬਰ ਤਿਆਰ ਸਨ । ਇਸ ਤਰ੍ਹਾਂ ਦੀਆਂ ਅਨਹੋਣੀਆਂ ਗਲਾਂ  ਸੰਪੂਰਨ  ਕਰਨ ਵਾਲੇ ਵਾਹਿਗੁਰੂ ਜੀ  ਲਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਲਈ , ਆਪ ਮੁਹਾਰੇ ਹੀ ਮੰਨੋ ਅਤੇ ਤਨੋ  ਵਾਹੋ ਵਾਹੋ ਨਿਕਲ  ਉਠਦਾ ਭਾਵ ਵਾਹਿਗੁਰੂ, ਵਾਹਿਗੁਰੂ ਕਰਨ ਲਗ ਜਾਈਦਾ ਹੈ ਜੀ । ਇਹੋ ਹੀ  ਕਾਰਨ  ਹੈ ਕਿ ਗੁਰ ਸਿੱਖਾਂ ਨੂੰ ਗੁਰਮੰਤਰ ਵੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਅਤੇ  ਵਾਹਿਗੁਰੂ ਦੇ ਹੀ ਸ਼ਬਦ   ਦਾ ਹੀ  ਦਿੱਤਾ ਜਾਂਦਾ ਹੈ ਜੀ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ।
ਸੇਵਾ ਸਿੰਘ ਭੱਟੀ  ਅੰਮ੍ਰਿਤਸਰ

Sunday, 21 July 2019

            "ਲਖ ਕੁਦਰਤ ਭੱਟੀ ਜਾਂਦਾ ਵਾਰੇ"
ਵਾਹ ਤੂੰ ਹੈ,  ਵਾਹ ਤੇਰੀ ਕੁਦਰਤ ਲਖ ਮੈਂ ਜਾਵਾਂ ਵਾਰੇ।
ਇਕ ਕਣ ਅੰਦਰ ਲੱਖਾਂ  ਵੇਖੇ  ਐਟਮ ਬੰਬ ਨਜਾਰੇ।
 ਪਾਉਣ ਤੋ ਚਲੇ ਚੱਕੀ ਕਿੱਧਰੇ ਜਨਰੇਟਰ ਬਿਜਲੀ ਵਾਲੇ ।
 ਸੰਸਾਰ ਮਰੇਗਾ ਬਿਨਾਂ ਪਾਣੀ ਦੇ,ਨਾਲੇ ਬਿਜਲੀ ਘਰ ਤੇਰਾ।
ਕਿਤੇ ਵੇਖੋ ਨੇ ਝਰਨੇ ਝਲਦੇ, ਠੰਡੇ ਮਿੱਠੇ ਪਾਣੀ ਦੀ ਫੁਹਾਰੇ ।
ਜੰਗਲ ਵੇਲਾਂ ਸਰੂ ਦੇ ਬੂਟੇ, ਪਾਣੀ ਕਿਤੇ ਉਬਾਲੇ ਮਾਰੇ।
ਬੁੰਦਾ ਬਾਂਦੀ ਬੱਦਲ ਵਾਲੀ ਪਪੀਹੇ ਦੀ ਪਿਆਸ ਬੁਝਾਏ।
ਹਾੜ  ਦੀ ਧੁੱਪ ਨੇ ਸਾੜੇ ਲੋਕੀ,ਸਾਵਣ ਮੇਘ ਨੇ ਮੋਰ ਨਚਾਏ।
ਪਰਬਤ ਝੀਲਾਂ  ਮੈਦਾਨ ਤੇ ਛੱਪੜ ,ਨਾਲੇ ਗੰਦੇ ਗੰਗ ਮਿਲਾਏ।
ਹਸੂੰ ਹਸੂੰ ਕਰਦੀ ਧਰਤੀ ਸਾਵੀ,ਸਾਵੇਂ ਗਿੱਧੇ ਛਿੰਝ ਪਵਾਈ ।
ਓ ਮੇਰੇ ਸੁਲਤਾਨ ਵਾਹਿਗੁਰੂ, ਤੂੰ ਹੀ ਇਹ ਕਲਾ ਵਿਖਾਈ।
ਮੈ ਇੰਞਾਣ ਕੀ ਬਿਆਨ ਕਰਾਗਾ,"ਭੱਟੀ" ਬੇਅੰਤ ਤੇਰੀ ਵਡਿਆਈ ।



Saturday, 20 July 2019

ਮੈ ਹਾਂ ਕੌਣ 2

ਪਹਿਲੇ ਬਲੌਗ ਵਿੱਚ ਕਵਿਤਾ ਰੂਪ ਵਿਚ ਪੇਸ਼ ਕੀਤਾ ਵਿਖਿਆਨ, ਵਿਆਖਿਆ ਮੰਗਦਾ ਹੈ ।
ਇਸ ਲਈ ਇਸ ਬਲੌਗ ਨੂੰ ਪਹਿਲੇ ਬਲੌਗ ਦੀ ਵਿਆਖਿਆ ਹੀ ਸਮਝਣਾ ਜੀ।
ਉਸ ਵਿਚ ਬਿਆਨ ਕਰਤਾ ਬਿਆਨ ਕਰਨ ਲਗਾ ਅਪਣੀ  ਸਮਝ ਨੂੰ ਅਗੇ ਰਖਕੇ ਅਪਣੇ ਵੱਡ ਵਡੇਰਿਆਂ ਦੀ ਪਰਵਾਹ ਨਹੀਂ ਕਰਦਾ । ਅਪਣੀ ਸਮਝ ਦੇ ਘੋੜੇ ਦੜੌਂਦਾ ਹੋਇਆ ਅਪਣੇ ਘਰ ,ਦੇ ਅੰਦਰ ਬਾਹਰ, ਉਸ ਦੀ ਛੱਤ,ਉਸ ਦੀ ਸਬਾਤ (ਰਸੋਈ) ਵਿੱਚੋਂ ਅਪਣੇ ਗੁਆਚੇ ਹੋਏ ਆਪੇ ਨੂੰ ਲੱਭਦਾ ਫਿਰਦਾ ਹੈ ।ਪਰ ਹਥ ਪਲੇ ਕੁੱਝ ਨਹੀਂ ਪੈਂਦਾ ।
ਮੰਨ ਹੋਰ ਉਚਾਟ ਹੁੰਦਾ ਹੈ ।ਘਰੋਂ ਬੇਘਰ ਹੋਣ ਲਈ ਮਜਬੂਰ ਹੋ ਜਾਂਦਾ ਹੈ, ਭੇਖੀ ਸਾਧੂ, ਮੁਲਾਂ ਮੁਲਾਣਾ,ਦੇਵੀ ਭਗਤ, ਈਸਾਈ ਪਾਦਰੀ ਫਾਦਰ,ਭੂਤਾਂ ਪ੍ਰੇਤਾਂ ਦਾ ਪੂਜਣ ਵਾਲਾ,ਬਣ ਬਹਿੰਦਾ ਹੈ ।ਆਮ ਲੋਕੀ ਇਸ ਦੇ  ਤਿਆਗ ਨੂੰ  ਜੋ ਇਸ ਨੇ ਅਪਣੇ ਪਾਗਲਪਣ ਦੇ ਲੋਰ (ਜਨੂੰਨ)  ਵਿੱਚ  ਜਾਂ  ਫਿਰ ਲੋਕਾਂ ਨੂੰ ਠੱਗਣ  ਦੀ ਨੀਤ ਨਾਲ  ਕੀਤਾ ਸੀ  ਨੂੰ  ਹੀ ,ਇਸ ਦੀ ਉਪਲਬਧੀ/ਪ੍ਰਾਪਤੀ ਸਮਝ ਲੈਂਦੇ ਹਨ ਅਤੇ ਇਸ ਨੂੰ ਅਪਣੇ  ਦੁੱਖਾਂ ਦਾ ਨਿਵਾਰਣਹਾਰਾ ਜਾਣ ਕੇ ਇਸ ਦੀ ਸੇਵਾ ਵਿੱਚ ਜੁੱਟ ਜਾਦੇ ਹਨ।ਇਸ ਮੁੱਠੀ ਚਾਪੀ ਕਰਦੇ ਹਨ, ਧੰਨ ਦੌਲਤ ਦੀਵਰਖਾ ਕਰਦੇ, ਏਥੋਂ ਤੱਕ ਕਿ  ਅਪਣੀਆਂ ਬਹੁ ਬੇਟੀਆਂ ਵੀ ਇਸ ਹਵਾਲੇ ਕਰ ਦਿੰਦੇ ਹਨ ।
ਇਹ ਵੀ ਅਪਣੀ ਚਾਅ ਪਲੂਸੀ ਰੂਪੀ ਝੂਠੀ ਸ਼ੋਹਰਤ ਦਾ ਵੇੜਿਆ (ਸਟ-ਖਾਧਾ)ਅਪਣੀ ਅਸਲੀ ਔਕਾਤ ਨੂੰ  ਇਸ ਕਰਕੇ ਅਖੋਂ ਪਰੋਖੇ ਕਰ ਦਿੰਦਾ ਹੈ ਕਿ ਜੋ ਮੇਰੀ  ਗੁੱਡੀ ਅਜ ਅਸਮਾਨੇ ਉਡਾਰੀਆਂ ਲੌਂਦੀ ਫਿਰਦੀ ਹੈ, ਕਿਤੇ ਢਹਿ ਢੇਰੀ ਨਾ ਹੋ ਜਾਵੇ ।ਸੋ ਇਹ ਇਸ ਅਪਣੇ ਹੀ ਤਣੇ ਹੋਏ ਜਾਲ ਵਿੱਚ  ਅਗੇ ਤੋਂ ਅਗੇ ਫਸਦਾ ਜਾਂਦਾ ਹੈ ਅਤੇ  ਭੋਲੀ ਭਾਲੀ ਜਨਤਾ ਨੂੰ ਵੀ ਉਹਨਾਂ ਦੇ ਉਸ ਭਰਮ ਜਾਲ ਵਿੱਚੋ ਨਿਕਲਣ ਨਹੀ ਦਿੰਦਾ।
ਗੁਰੂ ਨਾਨਕ ਦੇਵ ਜੀ ਨੇ ਅਪਣੇ ਪੁੱਤਰ ਮੋਹ ਨੂੰ ਛੱਡ ਕੇ ਗੁਰਸਿੱਖੀ ਨੂੰ ਪ੍ਰਫੁਲਤ ਕੀਤਾ ।ਇਸ ਤਰ੍ਹਾਂ ਦੇ ਭਰਮਾਂ ਵਿਚ ਫਸੇ, ਪੰਡਿਤਾ ਪਾਂਧਿਆਂ ਨੂੰ, ਮੁਲਾਂ ਮੁਲਾਣਿਆਂ ਨੂੰ ,ਸਿੱਧਾਂ ਜੋਗੀਆਂ ਨੂੰ, ਮਲਕ ਭਾਗੋ ਵਰਗੇ ਮਾਇਆ ਧਾਰੀਆਂ ਨੂੰ, ਕੌਡੇ ਵਰਗੇ ਰਾਖਸ਼ਾਂ ਨੂੰ, ਸਜਣ ਵਰਗੇ ਕੌਮਾਂਤਰੀ ਠਗਾਂ ਨੂੰ, ਵਲੀ ਕੰਧਾਰੀ ਵਰਗੇ ਕਰਾਮਾਤੀ ਹੰਕਾਰਿਆ ਨੂੰ ।ਸਤਿਨਾਮ /ਸਚਾਈ  ਦਾ ਚਾਨਣ ਕਰਾਇਆ।ਇਸ ਤਰ੍ਹਾਂ ਉਹ ਜੋ ਇਹ ਖੋਜਦੇ ਫਿਰਦੇ ਪਾਗਲ ਹੋ ਚੁੱਕੇ ਸਨ " ਕਿ ਮੈ ਕੌਣ " ਨੂੰ  ਦਸਿਆ ਕਿ ਭਾਈ  ਆਪਾਂ ਸਾਰੇ  ਸਿੱਖ ਹਾਂ, ਜਦੋ ਤਕ ਇਸ ਦੁਨੀਆਂ ਵਿੱਚ ਹਾਂ ਗੁਰੂ ਤੋਂ ਬਜੁਰਗਾ ਕੁੱਝ ਨ ਕੁੱਝ ਸਿੱਖਦੇ ਰਹਿਣਾ ਅਪਣੇ ਆਪ ਨੂੰ ਗਿਆਨਵਾਨ ਤਪਾ ਤਪੀਸਰ ਨਹੀਂ ਕਹੌਣਾ ।ਇਸ ਲਈ ਆਓ ਆਪਾਂ  ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਖਿਆ ਲੈ ਕੇ ਸਿੱਖ ਬਣੀਏ,ਅਤੇ ਇਹਨਾਂ ਸਿਖਿਆਵਾਂ ਨੂੰ ਜਿਰਵਾਣੇ/ਤਾਕਤਵਰ  ਲੋਕ  ਖੋਰਾ ਨਾ  ਲਾਉਣ ਇਸ ਲਈ ਸਿੰਘ ਸਜੀਏ  ਅਤੇ ਕੁਰਬਾਨੀ ਦੇਣ ਲਈ   ਤਿਆਰ ਬਰ ਤਿਆਰ ਖਾਲਸਾ ਸਜੀਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਸੇਵਾ ਸਿੰਘ ਅੰਮ੍ਰਿਤਸਰ 

ਮੈ ਹਾਂ ਕੌਣ

ਬਹੁਤ ਢੂੰਡਿਆ,ਬਹੁਤ ਮੈ ਖਫਿਆ,ਅੰਦਰ ਬਾਹਰ ਮੈ ਸਬਾਤੇ ਵੀ ਵੜਿਆ, ਫਿਰ ਮੈਂ ਰੁੱਖ ਬਾਹਰ ਦਾ ਕੀਤਾ, ਜੰਗਲ ਬੇਲੇ ਮੈ ਗਾਹ ਗਾਹ ਲੋਕੋ,ਠਾਕੁਰਦੁਆਰੇ ਜਾ ਮਸੀਤੀਂ ਵੜਿਆ, ਭੋਰੇ ਪੁੱਟੇ ਮੈਂ  ਰੋਟੀ ਛੱਡੀ, ਜਲ ਧਾਰੇ ਕੀਤੇ, ਲੋਕਾਈ ਗਈ ਡੁੱਲ,ਕਰਾਮਾਤੀ ਮੈਨੂੰ  ਸਮਝਣ ਲਗ ਪਏ ,ਆਪਣਾ ਆਪ ਮੈ ਵੀ ਗਿਆ ਭੁੱਲ, ਜਿਸ ਨੂੰ ਲਭਣ ਦਾ ਸੀ ਰਾਹ ਫੜਿਆ, ਉਸ ਦਾ ਤਾਰ ਗਿਆ ਕੋਈ ਮੁੱਲ, ਮੈ ਬਣ ਬੈਠਾ ਰਬ ਵੇ ਲੋਕੋ, ਰਬ ਗਿਆ ਜੇ ਮੈਨੂੰ ਭੁੱਲ, ਮੈਂ ਬਲ ਹੀਣ ,ਹਾਂ ਮਸਕੀਨ, ਬਾਝਹੁੰ ਗੁਰੂ  ਹਾਏ ਗਿਆਂ ਹਾਂ ਰੁੱਲ,ਹੈਂਕੜ ਬਾਜ ਮੈਂ ,ਮੈਂ  ਮੈਂ ਚਾਉਂਦਾ,ਸਮਝ ਮੇਰੀ ਦਾ ਕੌਡੀ ਨਹੀਂ ਮੁੱਲ, ਝੁੱਕ ਝੁੱਕ ਕਰਨ ਸਲਾਮਾਂ ਜਿਹੜੇ, ਹਨ ਪਾਪੀ ਉਹ ਆਕ੍ਰਿਤਘਣ ਤੁੱਲ, ਇਹਨਾ ਗੁਰ ਗੋਪਿਆ ਆਪਣਾ, ਮੈਨੂੰ ਜਾਣਨ, ਇਹ ਗੁਰੂ ਤੁੱਲ ,ਭੁੱਲਾ ਮੈਂ ਭੁੱਲਾਇਆ ਮਾਇਆ, ਮੈਂ ਸਿੱਖ ਨਿਮਾਣੇ ਦੀ ਗੁਰੂ ਜੀ ਬਖਸ਼ੋ ਭੁੱਲ, ਮੈਂ ਹਾਂ ਜੀ ਸਿੱਖ ਨਿਮਾਣਾ ਹੋਰ ਕੌਣ।
ਨਿਰੰਕਾਰੀ ਨ ਮੈਂ ਰਾਧਾ ਸੁਆਮੀ,  ਨਾ ਮੈਂ  ਸੱਚੇ ਸੌਦੇ ਵਾਲਾ   ਰਾਮ ਰਹੀਮ ਕਹਾਵਾਂ, ਨਾ ਦੇਵੀ  ਨਾ ਦੇਵਾ ਪੂੱਜਾਂ ਨਾ ਮੈਂ  ਭੈਰੋਂ ਭੂਤ ਜਗਾਵਾਂ,ਮੜ੍ਹੀਂ ਮਸਾਣੀਂ ਨਾ ਦੀਵੇ ਬਾਲਾਂ, ਕਿਸ਼ਨ ਬਿਸ਼ਨ ਨਾ ਬ੍ਰਹਮ ਮੰਨਵਾ, ਇਸਾ ਮੂਸਾ  ਪੀਰ  ਪੈਗੰਬਰ ਸਭ ਨੂੰ ਛਡ ਪ੍ਰਭ ਗੁਣ ਗਾਵਾਂ, ਹੈ ਉਹੋ ਪਾਲਕ ਸਭ ਖਾਲਕ ਦਾ ,ਵਸਦਾ ਹਰ ਥਾ ਇਹੋ  ਹੀ ਗਾਵਾਂ, ਖਿਨ ਵਿੱਚ  ਢਾਹੇ ਉਸਾਰੇ ਖਿਨ ਵਿੱਚ, ਪਾਲੇ ਕਾਲ ਮੈ ਉਹਨੂੰ ਧਿਆਵਾਂ,ਭਾਝ ਗੁਰੂ  ਗੁਰੂ  ਨਾਨਕ ਦੇਵ ਜੀ ਦੇ ਹੋਰ ਨਾਂ  ਕਿਸੇ ਨੂੰ ਸੀਸ ਝੂਕਾਵਾਂ ,ਮੈਂ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਾਸ ਕਹਾਵਾਂ, ਜੋ ਵਰ ਚਾਹਾ,ਮੈਂ  ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਵਾਂ, ਵਾਹਿਗੁਰੂ ਜੀ ਆਪ ਜੀ ਦਾ ਸਿੱਖ ਖਾਲਸਾ ਬਣ ਜਾਵਾ,।।

Dear's, I am a new member of your progressive team From Amritsar Punjab India. The holy city Amritsar was established by sh Guru Ram...