ਪਹਿਲੇ ਬਲੌਗ ਵਿੱਚ ਕਵਿਤਾ ਰੂਪ ਵਿਚ ਪੇਸ਼ ਕੀਤਾ ਵਿਖਿਆਨ, ਵਿਆਖਿਆ ਮੰਗਦਾ ਹੈ ।
ਇਸ ਲਈ ਇਸ ਬਲੌਗ ਨੂੰ ਪਹਿਲੇ ਬਲੌਗ ਦੀ ਵਿਆਖਿਆ ਹੀ ਸਮਝਣਾ ਜੀ।
ਉਸ ਵਿਚ ਬਿਆਨ ਕਰਤਾ ਬਿਆਨ ਕਰਨ ਲਗਾ ਅਪਣੀ ਸਮਝ ਨੂੰ ਅਗੇ ਰਖਕੇ ਅਪਣੇ ਵੱਡ ਵਡੇਰਿਆਂ ਦੀ ਪਰਵਾਹ ਨਹੀਂ ਕਰਦਾ । ਅਪਣੀ ਸਮਝ ਦੇ ਘੋੜੇ ਦੜੌਂਦਾ ਹੋਇਆ ਅਪਣੇ ਘਰ ,ਦੇ ਅੰਦਰ ਬਾਹਰ, ਉਸ ਦੀ ਛੱਤ,ਉਸ ਦੀ ਸਬਾਤ (ਰਸੋਈ) ਵਿੱਚੋਂ ਅਪਣੇ ਗੁਆਚੇ ਹੋਏ ਆਪੇ ਨੂੰ ਲੱਭਦਾ ਫਿਰਦਾ ਹੈ ।ਪਰ ਹਥ ਪਲੇ ਕੁੱਝ ਨਹੀਂ ਪੈਂਦਾ ।
ਮੰਨ ਹੋਰ ਉਚਾਟ ਹੁੰਦਾ ਹੈ ।ਘਰੋਂ ਬੇਘਰ ਹੋਣ ਲਈ ਮਜਬੂਰ ਹੋ ਜਾਂਦਾ ਹੈ, ਭੇਖੀ ਸਾਧੂ, ਮੁਲਾਂ ਮੁਲਾਣਾ,ਦੇਵੀ ਭਗਤ, ਈਸਾਈ ਪਾਦਰੀ ਫਾਦਰ,ਭੂਤਾਂ ਪ੍ਰੇਤਾਂ ਦਾ ਪੂਜਣ ਵਾਲਾ,ਬਣ ਬਹਿੰਦਾ ਹੈ ।ਆਮ ਲੋਕੀ ਇਸ ਦੇ ਤਿਆਗ ਨੂੰ ਜੋ ਇਸ ਨੇ ਅਪਣੇ ਪਾਗਲਪਣ ਦੇ ਲੋਰ (ਜਨੂੰਨ) ਵਿੱਚ ਜਾਂ ਫਿਰ ਲੋਕਾਂ ਨੂੰ ਠੱਗਣ ਦੀ ਨੀਤ ਨਾਲ ਕੀਤਾ ਸੀ ਨੂੰ ਹੀ ,ਇਸ ਦੀ ਉਪਲਬਧੀ/ਪ੍ਰਾਪਤੀ ਸਮਝ ਲੈਂਦੇ ਹਨ ਅਤੇ ਇਸ ਨੂੰ ਅਪਣੇ ਦੁੱਖਾਂ ਦਾ ਨਿਵਾਰਣਹਾਰਾ ਜਾਣ ਕੇ ਇਸ ਦੀ ਸੇਵਾ ਵਿੱਚ ਜੁੱਟ ਜਾਦੇ ਹਨ।ਇਸ ਮੁੱਠੀ ਚਾਪੀ ਕਰਦੇ ਹਨ, ਧੰਨ ਦੌਲਤ ਦੀਵਰਖਾ ਕਰਦੇ, ਏਥੋਂ ਤੱਕ ਕਿ ਅਪਣੀਆਂ ਬਹੁ ਬੇਟੀਆਂ ਵੀ ਇਸ ਹਵਾਲੇ ਕਰ ਦਿੰਦੇ ਹਨ ।
ਇਹ ਵੀ ਅਪਣੀ ਚਾਅ ਪਲੂਸੀ ਰੂਪੀ ਝੂਠੀ ਸ਼ੋਹਰਤ ਦਾ ਵੇੜਿਆ (ਸਟ-ਖਾਧਾ)ਅਪਣੀ ਅਸਲੀ ਔਕਾਤ ਨੂੰ ਇਸ ਕਰਕੇ ਅਖੋਂ ਪਰੋਖੇ ਕਰ ਦਿੰਦਾ ਹੈ ਕਿ ਜੋ ਮੇਰੀ ਗੁੱਡੀ ਅਜ ਅਸਮਾਨੇ ਉਡਾਰੀਆਂ ਲੌਂਦੀ ਫਿਰਦੀ ਹੈ, ਕਿਤੇ ਢਹਿ ਢੇਰੀ ਨਾ ਹੋ ਜਾਵੇ ।ਸੋ ਇਹ ਇਸ ਅਪਣੇ ਹੀ ਤਣੇ ਹੋਏ ਜਾਲ ਵਿੱਚ ਅਗੇ ਤੋਂ ਅਗੇ ਫਸਦਾ ਜਾਂਦਾ ਹੈ ਅਤੇ ਭੋਲੀ ਭਾਲੀ ਜਨਤਾ ਨੂੰ ਵੀ ਉਹਨਾਂ ਦੇ ਉਸ ਭਰਮ ਜਾਲ ਵਿੱਚੋ ਨਿਕਲਣ ਨਹੀ ਦਿੰਦਾ।
ਗੁਰੂ ਨਾਨਕ ਦੇਵ ਜੀ ਨੇ ਅਪਣੇ ਪੁੱਤਰ ਮੋਹ ਨੂੰ ਛੱਡ ਕੇ ਗੁਰਸਿੱਖੀ ਨੂੰ ਪ੍ਰਫੁਲਤ ਕੀਤਾ ।ਇਸ ਤਰ੍ਹਾਂ ਦੇ ਭਰਮਾਂ ਵਿਚ ਫਸੇ, ਪੰਡਿਤਾ ਪਾਂਧਿਆਂ ਨੂੰ, ਮੁਲਾਂ ਮੁਲਾਣਿਆਂ ਨੂੰ ,ਸਿੱਧਾਂ ਜੋਗੀਆਂ ਨੂੰ, ਮਲਕ ਭਾਗੋ ਵਰਗੇ ਮਾਇਆ ਧਾਰੀਆਂ ਨੂੰ, ਕੌਡੇ ਵਰਗੇ ਰਾਖਸ਼ਾਂ ਨੂੰ, ਸਜਣ ਵਰਗੇ ਕੌਮਾਂਤਰੀ ਠਗਾਂ ਨੂੰ, ਵਲੀ ਕੰਧਾਰੀ ਵਰਗੇ ਕਰਾਮਾਤੀ ਹੰਕਾਰਿਆ ਨੂੰ ।ਸਤਿਨਾਮ /ਸਚਾਈ ਦਾ ਚਾਨਣ ਕਰਾਇਆ।ਇਸ ਤਰ੍ਹਾਂ ਉਹ ਜੋ ਇਹ ਖੋਜਦੇ ਫਿਰਦੇ ਪਾਗਲ ਹੋ ਚੁੱਕੇ ਸਨ " ਕਿ ਮੈ ਕੌਣ " ਨੂੰ ਦਸਿਆ ਕਿ ਭਾਈ ਆਪਾਂ ਸਾਰੇ ਸਿੱਖ ਹਾਂ, ਜਦੋ ਤਕ ਇਸ ਦੁਨੀਆਂ ਵਿੱਚ ਹਾਂ ਗੁਰੂ ਤੋਂ ਬਜੁਰਗਾ ਕੁੱਝ ਨ ਕੁੱਝ ਸਿੱਖਦੇ ਰਹਿਣਾ ਅਪਣੇ ਆਪ ਨੂੰ ਗਿਆਨਵਾਨ ਤਪਾ ਤਪੀਸਰ ਨਹੀਂ ਕਹੌਣਾ ।ਇਸ ਲਈ ਆਓ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਖਿਆ ਲੈ ਕੇ ਸਿੱਖ ਬਣੀਏ,ਅਤੇ ਇਹਨਾਂ ਸਿਖਿਆਵਾਂ ਨੂੰ ਜਿਰਵਾਣੇ/ਤਾਕਤਵਰ ਲੋਕ ਖੋਰਾ ਨਾ ਲਾਉਣ ਇਸ ਲਈ ਸਿੰਘ ਸਜੀਏ ਅਤੇ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਖਾਲਸਾ ਸਜੀਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਸੇਵਾ ਸਿੰਘ ਅੰਮ੍ਰਿਤਸਰ

No comments:
Post a Comment