Saturday, 20 July 2019

ਮੈ ਹਾਂ ਕੌਣ

ਬਹੁਤ ਢੂੰਡਿਆ,ਬਹੁਤ ਮੈ ਖਫਿਆ,ਅੰਦਰ ਬਾਹਰ ਮੈ ਸਬਾਤੇ ਵੀ ਵੜਿਆ, ਫਿਰ ਮੈਂ ਰੁੱਖ ਬਾਹਰ ਦਾ ਕੀਤਾ, ਜੰਗਲ ਬੇਲੇ ਮੈ ਗਾਹ ਗਾਹ ਲੋਕੋ,ਠਾਕੁਰਦੁਆਰੇ ਜਾ ਮਸੀਤੀਂ ਵੜਿਆ, ਭੋਰੇ ਪੁੱਟੇ ਮੈਂ  ਰੋਟੀ ਛੱਡੀ, ਜਲ ਧਾਰੇ ਕੀਤੇ, ਲੋਕਾਈ ਗਈ ਡੁੱਲ,ਕਰਾਮਾਤੀ ਮੈਨੂੰ  ਸਮਝਣ ਲਗ ਪਏ ,ਆਪਣਾ ਆਪ ਮੈ ਵੀ ਗਿਆ ਭੁੱਲ, ਜਿਸ ਨੂੰ ਲਭਣ ਦਾ ਸੀ ਰਾਹ ਫੜਿਆ, ਉਸ ਦਾ ਤਾਰ ਗਿਆ ਕੋਈ ਮੁੱਲ, ਮੈ ਬਣ ਬੈਠਾ ਰਬ ਵੇ ਲੋਕੋ, ਰਬ ਗਿਆ ਜੇ ਮੈਨੂੰ ਭੁੱਲ, ਮੈਂ ਬਲ ਹੀਣ ,ਹਾਂ ਮਸਕੀਨ, ਬਾਝਹੁੰ ਗੁਰੂ  ਹਾਏ ਗਿਆਂ ਹਾਂ ਰੁੱਲ,ਹੈਂਕੜ ਬਾਜ ਮੈਂ ,ਮੈਂ  ਮੈਂ ਚਾਉਂਦਾ,ਸਮਝ ਮੇਰੀ ਦਾ ਕੌਡੀ ਨਹੀਂ ਮੁੱਲ, ਝੁੱਕ ਝੁੱਕ ਕਰਨ ਸਲਾਮਾਂ ਜਿਹੜੇ, ਹਨ ਪਾਪੀ ਉਹ ਆਕ੍ਰਿਤਘਣ ਤੁੱਲ, ਇਹਨਾ ਗੁਰ ਗੋਪਿਆ ਆਪਣਾ, ਮੈਨੂੰ ਜਾਣਨ, ਇਹ ਗੁਰੂ ਤੁੱਲ ,ਭੁੱਲਾ ਮੈਂ ਭੁੱਲਾਇਆ ਮਾਇਆ, ਮੈਂ ਸਿੱਖ ਨਿਮਾਣੇ ਦੀ ਗੁਰੂ ਜੀ ਬਖਸ਼ੋ ਭੁੱਲ, ਮੈਂ ਹਾਂ ਜੀ ਸਿੱਖ ਨਿਮਾਣਾ ਹੋਰ ਕੌਣ।
ਨਿਰੰਕਾਰੀ ਨ ਮੈਂ ਰਾਧਾ ਸੁਆਮੀ,  ਨਾ ਮੈਂ  ਸੱਚੇ ਸੌਦੇ ਵਾਲਾ   ਰਾਮ ਰਹੀਮ ਕਹਾਵਾਂ, ਨਾ ਦੇਵੀ  ਨਾ ਦੇਵਾ ਪੂੱਜਾਂ ਨਾ ਮੈਂ  ਭੈਰੋਂ ਭੂਤ ਜਗਾਵਾਂ,ਮੜ੍ਹੀਂ ਮਸਾਣੀਂ ਨਾ ਦੀਵੇ ਬਾਲਾਂ, ਕਿਸ਼ਨ ਬਿਸ਼ਨ ਨਾ ਬ੍ਰਹਮ ਮੰਨਵਾ, ਇਸਾ ਮੂਸਾ  ਪੀਰ  ਪੈਗੰਬਰ ਸਭ ਨੂੰ ਛਡ ਪ੍ਰਭ ਗੁਣ ਗਾਵਾਂ, ਹੈ ਉਹੋ ਪਾਲਕ ਸਭ ਖਾਲਕ ਦਾ ,ਵਸਦਾ ਹਰ ਥਾ ਇਹੋ  ਹੀ ਗਾਵਾਂ, ਖਿਨ ਵਿੱਚ  ਢਾਹੇ ਉਸਾਰੇ ਖਿਨ ਵਿੱਚ, ਪਾਲੇ ਕਾਲ ਮੈ ਉਹਨੂੰ ਧਿਆਵਾਂ,ਭਾਝ ਗੁਰੂ  ਗੁਰੂ  ਨਾਨਕ ਦੇਵ ਜੀ ਦੇ ਹੋਰ ਨਾਂ  ਕਿਸੇ ਨੂੰ ਸੀਸ ਝੂਕਾਵਾਂ ,ਮੈਂ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਾਸ ਕਹਾਵਾਂ, ਜੋ ਵਰ ਚਾਹਾ,ਮੈਂ  ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਵਾਂ, ਵਾਹਿਗੁਰੂ ਜੀ ਆਪ ਜੀ ਦਾ ਸਿੱਖ ਖਾਲਸਾ ਬਣ ਜਾਵਾ,।।

1 comment:

  1. ਜਿਸਨੂੰ ਲਭਣ ਦਾ ਸੀ ਰਾਹ ਫੜਿਆ, ਉਸ ਦਾ ਤਾਰ ਗਿਆ ਕੋਈ ਮੁੱਲ ।ਮੈ ਬਣ ਬੈਠਾ ਰਬ ਵੇ ਲੋਕੋ, ਰਬ ਗਿਆ ਜੇ ਮੈਨੂੰ ਭੁੱਲ ।
    ਪ੍ਰਭੂ ਦੇ ਜਾ ਫਿਰ ਸਫਲਤਾ ਦੇ ਰਾਹ ਰੋੜਾ ਹੈ ਜੀ ਕਰਾਮਾਤ।
    ਕਰਾਮਾਤ ਜੇ ਸੁਤੇ ਸਿੱਧ ਹੋਵੇ ਉਹ ਕਿਰਪਾ ਹੈ।,ਜੇ ਧਿੰਗੋ ਜੋਰੀ ਕਰਵਾਈ ਜਾਵੇ ਤਾ ਫਿਰ ਉਹ ਹਊਮੈ ਬਣ ਜਾਂਦੀ ਹੈ। ਇਹੋ ਹੈ ਤਾਰ ਗਿਆ ਕੋਈ ਮੁੱਲ, ਭਾਵ ਸਾਡੀ ਕੀਤੀ ਘਾਲਣਾ ਨੂੰ ਕੋਈ ਕਰਾਮਾਤ ਰੂਪੀ ਮੁੱਲ ਤਾਰ ਕੇ ਸਾਥੋਂ ਖਰੀਦ ਕੇ ਲੈ ਗਿਆ ਆਪਾਂ ਮਾਲਕ/ਪ੍ਰਭੂ ਦੇ ਹਿੱਸੇਦਾਰ ਬਨਣ ਦੀ ਬਜਾਏ ਨੌਕਰ ਹੀ ਬਣ ਕੇ ਰਹਿ ਗਏ ।
    ਬੜੇ ਵਜੂਦ ਵਿੱਚ ਕਿਸੇ ਗੈਬੀ ਕਲਮ ਦੀ ਲਿਖੀ ਗਈ ਲਿਖਾਵਟ ਹੈ ਜੀ, ਵਾਹਿਗੁਰੂ ਅੰਗ ਸੰਗ ਸਹਾਈ ਹੁੰਦਾ ਹੈ ਜੀ ।

    ReplyDelete

Dear's, I am a new member of your progressive team From Amritsar Punjab India. The holy city Amritsar was established by sh Guru Ram...